Skip to main content

ਧਿਆਨ ਚਿੰਤਨ ਤੇ ਨਕਲੀ ਨੀਂਦ

ਆਧੁਨਿਕ ਵਿਗਿਆਨ ਮੁਤਾਬਕ ਚੇਤਨ, ਅਚੇਤ ਤੇ ਅਵਚੇਤਨ ਮਨ ਦੀਆਂ ਤਿੰਨ ਅਵਸਥਾਵਾਂ ਹਨ। ਪਰ ਇਨਾਂ ਤੋਂ ਉਤਾਂਹ ਇਕ ਚੌਥੀ ਪਰਮ-ਚੇਤਨ ਅਵਸਥਾ ‘ਤੁਰਇਆ’ ਵੀ ਹੈ ਜਿਸ ਨੂੰ ਆਧੁਨਿਕ ਵਿਗਿਆਨ ਮਾਨਤਾ ਨਹੀਂ ਦਿੰਦਾ।

ਚਿੰਤਨ (ਮੈਡੀਟੇਸ਼ਨ) ਦੀ ਅਵਸਥਾ ਵਿਚ ਚੇਤਨ ਮਨ ਸਰਗਰਮ ਰਹਿੰਦਾ ਹੈ।ਇਸ ਵਿਚ ‘ਪਰੱਤਿਆਏ'(ਕੇਂਦਰੀ ਨਿਸ਼ਾਨਾ) ਨਹੀਂ ਹੁੰਦਾ।ਤੁਸੀਂ ਕਿਸੇ ਵੀ ਅਕਾਰਮਈ ਭੌਤਿਕ ਚੀਜ਼ ‘ਤੇ ਸੁਰਤ ਕੇਂਦਰਤ ਕਰ ਰਹੇ ਹੁੰਦੇ ਹੋ ਤੇ ਇਸਦੇ ਰਾਹੀਂ ਹੀ ਤੁਸੀਂ ਨਿਰੰਕਾਰ ਤੱਕ ਪਹੁੰਚਣ ਦਾ ਯਤਨ ਕਰਦੇ ਹੋ।ਪਰ ਤੁਸੀਂ ਅਸਫਲ ਰਹਿੰਦੇ ਹੋ ਕਿਉਂਕਿ ਜਦੋ ਤੁਸੀਂ ਕਿਸੇ ਸਰੂਪ ‘ਤੇ ਸੁਰਤ ਕੇਂਦਰਤ ਕਰਦੇ ਹੋ ਤਾਂ ਤੁਹਾਡੀਆਂ ਪੰਜ ਇੰਦਰੀਆਂ ਸਰਗਰਮ ਰਹਿੰਦੀਆਂ ਹਨ। ਇਸ ਹਾਲਤ ਵਿਚ ਦਿਮਾਗ ਅੰਦਰਲੇ

Yogi Ashwini, guiding light of Dhyan Foundation

ਨਿਊਰੌਨ ਬਿੰਬ ਸਿਰਜਦੇ ਨੇ ਤੇ ਨਤੀਜਨ ਪੰਜ ਇੰਦਰੀਆਂ ਸਥਿਰ ਨਹੀਂ ਰਹਿੰਦੀਆਂ। ਦਰਅਸਲ ਇਸ ਅਵਸਥਾ ਵਿਚ ਤੁਹਾਡਾ ਚਿੰਤਨ ਕਿਸੇ ਸਥੂਲ ਸਰੂਪ ‘ਤੇ ਹੀ ਕੇਂਦਰਤ ਹੁੰਦਾ ਹੈ ਜਾਂ ਜਿਸ ਨੂੰ ਮੈਂ ਅਸਲੀਅਤ ਤੋਂ ਪਰਾਂ ਹੀ ਕਹਾਂਗਾ।ਇਹ ਦਿਨੇ ਸੁਪਨੇ ਲੈਣ ਵਾਲੀ ਅਵਸਥਾ ਹੈ। ਤੁਸੀਂ ਅਰਧਚੇਤਨਤਾ ਦੀ ਸਰਗਰਮ ਅਵਸਥਾ ਵਿਚ ਚਲੇ ਜਾਂਦੇ ਹੋ।ਤੁਹਾਨੂੰ ਪਰਿਕਲਪਨਾ ਦੇ ਦਰਸ਼ਨ ਹੂੰਦੇ ਹਨ।ਜੀਵਨ ਵਿਚ ਖੁਲ੍ਹੀਆਂ ਅੱਖਾਂ ਨਾਲ ਤੁਸੀਂ ਜੋ ਕੁੱਝ ਵੀ ਵੇਖਿਆ ਹੋਵੇ, ਅ ਕਿਤ ਹੋ ਕੇ ਕੁੱਝ ਸਮੇਂ ਬਾਅਦ ਕਲਪਨਾ ਵਿਚ ਰਲ-ਮਿਲ ਕੇ ਤੁਹਾਨੂੰ ਦਿਸਣ ਲੱਗ ਜਾਂਦਾ ਹੈ।ਇਸ ਅਵਸਥਾ ਵਿਚ ਸਿਧੀਆਂ ਦੀ ਪ੍ਰਾਪਤੀ ਨਹੀਂ ਹੁੰਦੀ।ਇਸ ਵਿਚ ਸਿਰਫ ਥੋੜੇ ਚਿਰ ਲਈ ਅਰਾਮ ਤੇ ਚਾਨਣ (ਇੰਨਲਾਇਟਨਮੈਂਟ) ਦਾ ਨਕਲੀ ਪ੍ਰਭਾਵ ਮਿਲਦਾ ਹੈ।ਤਥਾ-ਕਥਿਤ ਤੁਰੰਤ ਕੁੰਡਲਨੀ ਜਾਗਰਣ ਵੀ ਇਸੇ ਸ਼੍ਰੇਣੀ ਦਾ ਹੀ ਅਨੁਭਵ ਹੈ।

ਧਿਆਨ, ਚਿੰਤਨ, ਬੇਸੁਧੀ ਦੀਆਂ ਪਰਿਭਾਸ਼ਾਵਾਂ ਉਲਝਾਉੂ ਹਨ। ਜ਼ਿਆਦਾਤਰ ਆਧੁਨਿਕ ਵਿਗਿਆਨ ਧਾਰਾਵਾਂ ਅਨੁਸਾਰ ਇਨਾਂ ਵਿਚ ਕੋਈ ਭਿੰਨ੍ਹਤਾ ਨਹੀਂ।ਪਰ ਚੇਤਨਾ ਤੋਂ ਪਰਾਂ ਸੂਖਮ ਵਿਸਤਾਰਾਂ ਦੇ ਆਪਣੇ ਅਨੁਭਵਾਂ, ਮੰਤਰਾਂ, ਅੱਡ-ਅੱਡ ਦੇਵਾਂ ਤੇ ਦੇਵੀਆਂ ਦੇ ਬਿੰਬਾਂ ਦੇ ਦਰਸ਼ਨਾਂ ਦੇ ਅਧਾਰ ‘ਤੇ ਵੇਦਿਕ ਰਿਸ਼ੀ ਇਸ ਸਮਝ ਨਾਲ ਸਹਿਮਤ ਵਿਖਾਈ ਨਹੀਂ ਦਿੰਦੇ।ਨਾ ਸਿਰਫ ਦਰਸ਼ਨ ਬਲਕਿ ਉਨਾਂ ਦੀ ਸਹਾਇਤਾ ਨਾਲ ਵੇਦਿਕ ਰਿਸ਼ੀ ਭੋਤਿਕ ਸੰਸਾਰ (ਜਿਸ ਨੂੰ ਮੈਂ ਨਕਲੀ ਕਹਿੰਦਾਹਾਂ) ਵਿਚ ਕਈ ਤਰਾਂ ਦੇ ਸ਼ਸਤਰ, ਬੀਮਾਰਾਂ ਨੂੰ ਤੰਦਰੁਸਤੀ, ਸਰੀਰਕ ਸਮਰਥਾਵਾਂ ਤੇ ਰਿੱਧੀ ਆਦਿ ਨੂੰ ਕਰਾਮਾਤੀ ਡੰਗ ਨਾਲ ਰੂਪਮਾਨ ਕਰਦੇ ਸਨ। ਅਜਿਹਾ ਉਹ ਧਿਆਨ ਵਿਚ ‘ਤੁਰਇਆ’ ਦੀ ਅਵਸਥਾ ਵਿਚ ਹੋਣ ਕਾਰਨ ਕਰ ਸਕਦੇ ਸਨ।

ਧਿਆਨ ਵਿਚ ਕੋਈ ‘ਪਰੱਤਿਆਏ'(ਕੇਂਦਰੀ ਨਿਸ਼ਾਨਾ) ਨਹੀਂ ਹੁੰਦਾ।ਇਸ ਨੂੰ ਪੂਰਨਤਾ ਜਾਂ ਜਿਸ ਨੂੰ ਤੁਸੀਂ ਸ਼ੂਨਿਆ ਅਰਥਾਤ ਸਿਫਰ ਜਾਂ ਖਲਾਅ ਕਹਿ ਸਕਦੇ ਹੋ।ਇਸ ਸਥਿਤੀ ਵਿਚ ਪੰਜ ਇੰਦਰੀਆਂ ਸ਼ਾਂਤ ਹੂੰਦੀਆਂ ਹਨ ਜਾਂ ਸ਼ਾਂਤ ਕੀਤੀਆਂ ਜਾਂਦੀਆਂ ਹਨ।ਤੁਹਾਡੀ ਸੁਰਤ ਕਿਸੇ ਚੀਜ਼ ‘ਤੇ ਕੇਂਦਰਤ ਨਹੀਂ ਹੁੰਦੀ।ਤੁਸੀਂ ਸਰੀਰਕ ਤੌਰ ‘ਤੇ ਇਕ ਥਾਂ ਹੁੰਦਿਆਂ ਵੀ ਹਰ ਥਾਂ ਹੁੰਦੇ ਹੋ। ਦਰਅਸਲ ਤੁਸੀਂ ਉਸੇ ਵੇਲੇ ਕਿਤੇ ਵੀ ਨਹੀਂ ਹੁੰਦੇ।ਆਪਣੇ ਕਰਮਾਂ ਅਨੁਸਾਰ ਤੁਸੀਂ ਇਕ ਬੇਲਗਾਮ ਪਰ ਚੇਤਨਸਥਿਤੀ ਵਿਚ ਚਲੇ ਜਾਂਦੇ ਹੋ, ਬ੍ਰਹਮ-ਸ਼ਕਤੀ ਤੁਹਾਨੂੰ ਆਪਣੇ ਕਲਾਵੇ ਵਿਚ ਲੈ ਲੈਂਦੀ ਹੈ। ਗੁਰੂ ਦੀ ਅਗਵਾਈ ਤੁਹਾਨੂੰ ਭੂਗੋਲਿਕ ਸੀਮਾਵਾਂ ਤੋਂ ਪਰੇ ਲਿਜਾ ਕੇ ਸੂਖਮ ਖਲਾਅ ਵਿਚ ਅਸਲੀਅਤ ਦੇ ਦਰਸ਼ਨ ਕਰਵਾਉਂਦੀ ਹੈ। ਸਿਧੀਆਂ ਇਸ ਪ੍ਰਕਿਰਿਆ ਦੀਆਂ ਉਪ-ਪੈਦਾਵਾਰ ਹੁੰਦੀਆਂ ਹਨ।

ਨਕਲੀ ਨੀਂਦ (ਹਿਪਨੋਸਿਸ) ਦੀ ਅਵਸਥਾ ਤੁਹਾਡੇ ਅਵਚੇਤਨ ਮਨ ਨੁੰ ਥਪਕੀ ਦੇਣ ਵਾਂਗ ਹੀ ਹੈ। ਪੰਜ ਇੰਦਰੀਆਂ ਦੁਆਰਾ ਤੁਹਾਨੂੰ        ਅਵਚੇਤਨ ਨੀਂਦ ਦੀ ਅਵਸਥਾ ਵਿਚ ਲਿਜਾਇਆ ਜਾਂਦਾ ਹੈ ਤੇ ਤੁਸੀਂ ਅਚੇਤ ਤੇ ਅਵਚੇਤਨ ਦੇ ਵਿਚਾਲੇ ਵਹਿਣ ਲੱਗਦੇ ਹੋ।ਅਜਿਹੀ ਅਵਸਥਾ ਵਿਚ ਇੰਦਰੀਆਂ ਤਾਂ ਜਾਗਦੀਆਂ ਨੇ ਪਰ ਤੁਹਾਡਾ ਭੌਤਿਕ ਦਿਮਾਗ, ਵਿਸ਼ਰਾਮ ਅਵਸਥਾ ਵਿਚ, ਤੁਹਾਨੂੰ ਨਕਲੀ ਨੀਂਦ ਦੀ ਹਾਲਤ ਵਿਚ ਲਿਜਾਣ ਵਾਲੇ ਦੇ ਵੱਸ਼ ਵਿਚ ਰਹਿੰਦਾ ਹੈ।ਲੈਅਮਈ ਸੰਗੀਤ ਤੇ ਪੈਂਡੁਲਮ ਵਾਂਗ ਹੁਲਾਰੇ ਦਿਮਾਗ ਨੂੰ ਅਰਾਮ ਦਿੰਦੇ ਹਨ ਤੇ ਤੁਸੀਂ ਸੁਣ ਰਹੀਆਂ ਆਵਾਜ਼ਾਂ ਵਿਚ ਗੁਆਚ ਜਾਂਦੇ ਹੋ। ਬਹੁਤ ਸਾਰੇ ਸੰਗੀਤਕਾਰ ਆਪਣੇ ਸੰਗੀਤ ਦੀ ਮਸ਼ਹੂਰੀ ਲਈ ਇਸ ਤਕਨੀਕ ਦੀ ਵਰਤੋਂ ਕਰਦੇ ਹਨ।

ਇਕ ਪਾਸੇ ਧਿਆਨ ਤੇ ਦੂਜੇ ਪਾਸੇ ਚਿੰਤਨ ਤੇ ਬੇਸੁਧ ਅਵਸਥਾ ਵਿਚਾਲੇ ਫਰਕ ਇਸ ਪ੍ਰਕਾਰ ਹੈ ਕਿ:

1. ਧਿਆਨ ਤੁਹਾਡੀਆਂ ਪੰਜ ਇੰਦਰੀਆਂ ਨੂੰ ਸਥਿਰ ਕਰਨ ਦੇ ਨਾਲ ਹੀ ਉਚੇਰੀਆਂ ਇੰਦਰੀਆਂ ਨੂੰ ਖੋਲ਼੍ਹਦਾ ਹੈ।ਜਦਕਿ ਦੂਜੀਆਂ ਦੋਹੇਂ ਅਵਸਥਾਵਾਂ ਵਿਚ ਇਹ ਇੰਦਰੀਆਂ ਸਰਗਰਮ ਰਹਿੰਦੀਆਂ ਹਨ ਤੇ ਅਪ੍ਰਤੱਖ ਦੇ ਦਰਸ਼ਨ ਦਾ ਝੂਠਾ ਪ੍ਰਭਾਵ ਮਿਲਦਾ ਹੈ।

2. ਧਿਆਨ ਸਿਰਫ ਗੁਰੂ ਦੀ ਹਜ਼ੁਰੀ ਵਿਚ ਹੀ ਹੁੰਦਾ ਹੈ ਪਰ ਦੂਜੀਆਂ ਅਵਸਥਾਵਾਂ ਵਿਚ ਵਿਚਰਣ ਲਈ ਟੀਚਰ ਤੇ ਪੇਸ਼ੇਵਰ ਆਗੂਆਂ ਦੀ ਜ਼ਰੂਰਤ ਪੈਂਦੀ ਹੈ।

3. ਧਿਆਨ ਤੁਹਾਨੂੰ ਅਸਲੀਅਤ ਵੱਲ ਲਿਜਾਂਦਾ ਹੈ ਪਰ ਦੁਜੀਆਂ ਤੁਹਾਨੂੰ ਆਪਣੀਆਂ ਤੇ ਹੋਰਨਾਂ ਦੀਆਂ ਇਛਾਵਾਂ ਦੀ ਪੂਰਤੀ ਵੱਲ ਪ੍ਰੇਰਤ ਕਰਦੀਆਂ ਹਨ।

4. ਧਿਆਨ ਵਿਚ ਕੋਈ ‘ਪਰੱਤਿਆਇਆ'(ਨਿਸ਼ਾਨੇ ਦਾ ਕੇਂਦਰ) ਨਹੀਂ ਹੁੰਦਾ ਜਦਕਿ ਦੂਜੀਆਂ ਵਿਚ ਪੰਜ ਇੰਦਰੀਆਂ ਦੇ ਕੇਂਦਰਵੱਸ਼ ਹੋਣ ਲਈ ਕਿਸੇ ਸਥੂਲ ਸਰੁਪ ਦੀ ਲੋੜ ਪੈਂਦੀ ਹੈ।

5. ਧਿਆਨ ਤੁਹਾਨੂੰ ਸਿੱਧੀਆਂ ਤੇ ਨਿਮਰਤਾ ਬਖਸ਼ਦਾ ਹੈ ਜਦਕਿ ਦੂਜੇ ਪਾਸੇ ਹਉਮੈਂ ਤੇ ਪਰਾ- ਭੂਗੋਲਿਕ ਫੇਰਿਆਂ ਦਾ ਨਕਲੀ ਅਹਿਸਾਸ ਮਿਲਦਾ ਹੈ।

6. ਧਿਆਨ ਕਦੇ ਖਰੀਦਿਆ ਨਹੀਂ ਜਾ ਸਕਦਾ। ਇਸ ਨੂੰ ਗੁਰੂ ਦੀ ਕਿਰਪਾ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ। ਪਰ ਦੂਜੀਆਂ ਦੋਹਾਂ ਦੀ ਵੇਚ-ਖਰੀਦ ਹੁੰਦੀ ਹੈ।

7. ਬੇਹੱਦ ਘੱਟ-ਗਿਣਤੀੇ ਲੋਕ ਹੀ ਧਿਆਨ ਦੀ ਅਵਸਥਾ ਤੱਕ ਪਹੁੰਚਦੇ ਹਨ ਪਰ ਦੂਜੇ ਪਾਸੇ ਹਰ ਕੋਈ ਪਹੁੰਚ ਜਾਂਦਾ ਹੈ।

8. ਧਿਆਨ ਜਿਥੇ ਤੁਹਾਨੂੰ ਭੌਤਿਕ ਸੰਸਾਰ ਨੂੰ ਤੱਜ ਕੇ ਉਚੇਰੇ ਆਨੰਦ ਮਾਨਣ ਦੇ ਯੋਗ ਬਣਾਉਂਦਾ ਹੈ ਪਰ ਇਸ ਦੇ ਉਲਟ ਦੂਜੇ ਪਾਸੇ ਤੁਸੀਂ ਇਸ ਸੰਸਾਰ ਅੰਦਰ ਹੋਰ ਹੇਠਾਂ ਗਰਕ ਜਾਂਦੇ ਹੋ।

9. ਧਿਆਨ ਤੁਹਾਨੂੰ ਬਿਨਾਂ ਪੜ੍ਹੇ ਵੇਦਾਂ ਦੇ ਗਿਆਨ ਬਖਸ਼ਦਾ ਹੈ ਜਦਕਿ ਦੂਜੇ ਪਾਸੇ ਇਨਾਂ ਨੂੰ ਜਾਨਣ ਦਾ ਸਿਰਫ ਭਰਮ ਪਲਦਾ ਹੈ।

10. ਧਿਆਨ ਤੁਹਾਨੂੰ ਚਮਕ, ਰੁਸ਼ਨਾਈ ਤੇ ਜੋਬਨ ਪ੍ਰਦਾਨ ਕਰਦਾ ਹੈ ਜਦਕਿ ਦੂਜੀਆਂ ਇਕ ਸਫਲ ਕਾਰੋਬਾਰੀ ਬਣਾਉਂਦੀਆਂ ਹਨ…ਤੇ ਤੁਸੀਂ ਸਧਾਰਨ ਮਨੁੱਖੀ ਜਿਨਸੀ ਪ੍ਰਕਿਰਿਆ ‘ਚੋਂ ਗੁਜ਼ਰਦਿਆਂ ਬੁਢਾਪੇ ਦੀ ਅਵਸਥਾ ਵੱਲ ਧੱਕੇ ਜਾਂਦੇ ਹੋ।

ਯੋਗੀ ਅਸ਼ਵਨੀ ਧਿਆਨ ਆਸ਼ਰਮ ਦੇ ਅਧਿਆਤਮਿਕ ਰਾਹ-ਦਸੇਰਾ ਹਨ। ਉਨਾਂ ਨਾਲ www.dhyanfoundation.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਲੇਖ Nirpakh Awaaz ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ

Comments

Popular posts from this blog

YOGA FOR KIDNEY STONES

There are two bean shaped organs in the body, one to the left and the other to the right in the pelvic region, and their function is filtration of the fluids of the body. The residue after filtration is then expelled from the body as urine. I am referring to the kidneys. Kidneys assume greater significance in our lives, given that are body is 60-70% water. And this water needs to be regulated constantly.
The kidneys are so fine an organ that they remove all the solids from the water. Certain solids which are heavy and cannot be expelled completely, get calcified. This leads to kidney stones. When the kidney stones grow in size, they block the top of the kidney or are pushed into the urethra thereby blocking it. Early symptoms are pain. And this pain need not be limited to the lower back area, and may even be experienced in the lower chest area.  This is because when the kidneys gasp for prana, they can put pressure on any nerve in the body. Another symptom is weight gain. When kidneys …

SHED YOUR COLONIAL MINDSET OVER COWS

The British punctured our roots, killed cows and poisoned our minds, and left behind generations of ‘brown Englishmen’, writes Yogi Ashwini Macaulay in his infamous ‘Minute’ in 1835 changed the course of how Bharat (or India as we call it now) would be perceived by its countrymen. He planned to uproot the Indian culture through English education. He advocated education for a selected class and wanted to create eminent clerks to serve the lower cadres in British administration, “Brown Englishmen”. The fact that most of us find it perfectly normal to address him, who ravaged our culture, as “Lord” Macaulay and find the idea of cow, which nourishes us, being our mother or goddess absurd, is a direct indicator of the fact that Macaulay succeeded in brainwashing us. A brainwash to the extent that no matter what we write here or whatever stats we share, the Brown Englishmen, even if they make it through the end of this article, would still not find anything wrong in killing cows or eating bee…

Yoga for Eyes and Ears

Yoga was conceived millennia ago; it is a science which has stood the test of time, survived invasions from races across the globe. Yoga has survived because it is shashwat (eternal), what it was, it will remain. Invaders and plunderers can destroy all the records, but they cannot destroy Yoga for it is a blessing straight from the Creator. The gyan of Yoga is handed down from the Guru to the shishya, the reason its theories are being rediscovered by modern scientists. As per Yoga, it is possible to maintain vision in the eyes along with good hearing abilities till the last. We have occipital lobes at the back and temporal lobes in the front of our brain, sides of the brain, right behind the temples. These two are directly connected to the sight and hearing abilities. Actually when you hear, it is not the eardrum that is resonating, it’s the lobe and when you are seeing, it is not the retina, but the lobe which is responsible for the vision. If your lobes are healthy, then the hearing …