ਜੇ ਤੁਸੀਂ ਕਦੇ ਬਚਪਨ ਤੋਂ ਬਾਲਗ ਅਵਸਥਾ ਤੱਕ ਦੇ ਸਫਰ ਨੂੰ ਗਹੁ ਨਾਲ ਵਾਚਿਆ ਹੋਵੇ ਤਾਂ ਜ਼ਿਆਦਾਤਰ ਮਾਮਲਿਆ ਵਿੱਚ ਚਮੜੀ ਦੀ ਬਨਾਵਟ ਅਤੇ ਰੰਗ-ਰੂਪ ਵਿੱਚ ਲਗਾਤਾਰ ਨਿਘਾਰ ਲਾਜ਼ਮੀ ਤੁਹਾਡੇ ਧਿਆਨ ਵਿੱਚ ਆਇਆ ਹੋਵੇਗਾ। ਇੱਕ ਛੋਟੇ ਬਾਲ ਦੀ ਚਮੜੀ ਤੇ ਰੰਗ-ਰੂਪ ਗੁਲਾਬੀ ਭਾਹ ਮਾਰਦਾ ਮਿਲਿਆ ਹੋਵੇਗਾ ਜਦਕਿ ਜ਼ਿਆਦਾਤਰ ਬਾਲਗ ਭਰ ਜਵਾਨੀ ਵਿੱਚ ਹੀ ਰੋਗਪੂਰਨ ਚਮੜੀ ਤੇ ਭੱਦੇ ਰੰਗ-ਰੂਪ ਵਾਲੇ ਮਿਲੇ ਹੋਣਗੇ। ਇਸ ਦਾ ਕਾਰਨ ਇਹ ਹੈ ਕਿ ਸਰੀਰ ਵਿਕਸਿਤ ਹੋਣ ਦੀ ਪ੍ਰਕ੍ਰਿਆ ਦੌਰਾਨ ਬਾਹਰੀ ਵਾਤਾਵਰਣ ਦੇ ਅਨੇਕ ਪ੍ਰਕਾਰ ਦੇ ਬਣਾਵਟੀ ਅਸਰ ਕਬੂਲਦਾ ਹੈ, ਜਿਨ੍ਹਾਂ ਤੋ ਉਹ ਗਰਭ ਅਵਸਥਾ ਦੌਰਾਨ ਸੁਰੱਖਿਅਤ ਸੀ।
ਉਦਾਹਰਣ ਵਜੋਂ ਸਾਹ ਲੈਣ ਦੀ ਸਧਾਰਨ ਕ੍ਰਿਆ ਹੀ ਲੈ ਲਵੋ। ਜੇ ਤੁਸੀਂ ਇੱਕ ਛੋਟੇ ਬਾਲ ਨੂੰ ਸਾਹ ਲੈਦਿਆਂ ਵੇਖੋ ਤਾਂ ਤੁਸੀਂ ਸਾਫ ਤੌਰ ‘ਤੇ ਉਸਦੇ ਪੇਟ ਨੂੰ ਉਪਰ-ਥੱਲੇ ਜਾਂਦਿਆਂ ਵੇਖੋਗੇ। ਸਾਹ ਅੰਦਰ ਖਿੱਚਣ ਵੇਲੇ ਪੇਟ ਫੁੱਲਦਾ ਹੈ ਤੇ ਬਾਹਰ ਛੱਡਣ ਵੇਲੇ ਸੁੰਗੜਦਾ ਹੈ। ਜੇ ਤੁਸੀਂ ਖੁੱਦ ਦੇ ਸਾਹ ਲੈਣ ਦੇ ਤਰੀਕੇ ਤੇ ਗੌਰ ਕਰੋ ਤਾਂ ਜ਼ਿਆਦਾਤਰ ਉਮੀਦ ਹੈ ਕਿ ਇਹ ਇੱਕ ਛੋਟੇ ਬਾਲ ਦੇ ਤਰੀਕੇ ਨਾਲੇ ਉਲਟ ਹੋਵੇਗਾ। ਜੇਕਟ ਪੇਟ ਦੀ ਕੋਈ ਹਰਕਤ ਹੋਵੇ ਵੀ ਤਾਂ ਉਹ ਨਾਮਾਤਰ ਹੀ ਹੋਵੇਗੀ। ਪੇਟ ਰਾਂਹੀ ਸਾਹ ਲੈਣ ਨਾਲ ਅੰਦਰਲੀ ਝਿੱਲੀ ਜਾਂ ਡਾਇਅਫ੍ਰਮ ਦੇ ਉੱਪਰ-ਥੱਲੇ ਹੋਣ ਦੀ ਹਰਕਤ ਵਿੱਚ ਤੇਜ਼ੀ ਆਉਂਦੀ ਹੈ। ਨਾਲ ਹੀ ਫੇਫੜਿਆ ਵਿੱਚ ਵਾਤਾਵਰਨ ‘ਚੋ ਤਾਜ਼ਾ ਵਾਯੂ ਅੰਦਰ ਖਿੱਚਣ ਤੇ ਖਰਚ ਹੋ ਚੁੱਕੀ ਵਾਯੂ ਬਾਹਰ ਕੱਢਣ ਦੀ ਕ੍ਰਿਆ ਦਾ ਵੀ ਅਨੁਕੂਲ ਪੱਧਰ ਤੱਕ ਕਾਰਜ਼ਸ਼ੀਲ ਹੋਣਾ ਵੀ ਯਕੀਨੀ ਬਣਦਾ ਹੈ। ਫੇਫੜਿਆ ਦੀ ਅਨੁਕੂਲ ਪੱਧਰ ਤੋਂ ਘੱਟ ਹਰਕਤ ਕਾਰਨ ਹਾਨੀਕਾਰਕ, ਜ਼ਹਿਰੀਲੀ ਰਹਿੰਦ-ਖੂੰਹਦ ਸਰੀਰ ਵਿੱਚ ਬੀਮਾਰੀ ਦੀ ਸ਼ਕਲ ਵਿੱਚ ਪ੍ਰਗਟ ਹੁੰਦੀ ਹੈ, ਜਿਸਦੇ ਨਤੀਜੇ ਵੱਜੋਂ ਚਮੜੀ ਦੀ ਕੁਦਰਤੀ ਚਮਕ ਫਿੱਕੀ ਜਾਂ ਫਿਰ ਅਲੋਪ ਹੋ ਜਾਂਦੀ ਹੈ।
ਪੰਜ ਤੱਤਾਂ ਤੋਂ ਬਣਿਆ ਸਾਡਾ ਭੋਤਿਕ ਸਰੀਰ ਇਸਦੀਆਂ ਸੂਖਮ ਪਰਤਾਂ ਦਾ ਸਥੂਲ ਰੂਪ ਹੈ ਜਿਸਨੂੰ ਵੇਖਿਆ, ਛੂਹਿਆ ਜਾ ਸਕਦਾ ਹੈ। ਇਸਦੀ ਨਾਲ ਲੱਗਦੀ ਪਹਿਲੀ ਸੂਖਮ ਪਰਤ ਨੂੰ ਆਮ ਤੌਰ ‘ਤੇ ਪ੍ਰਕਾਸ਼ ਜਾਂ ਅੰਗਰੇਜ਼ੀ ਵਿੱਚ ‘ਔਰਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਪਰਤ ਅਨੇਕ ਊਰਜਾਫ਼ਪ੍ਰਾਣ ਕੇਂਦਰਾਂ ਜਿਹਨਾਂ ਨੂੰ ਚੱਕਰ ਕਿਹਾ ਜਾਂਦਾ ਹੈ, ਤੇ ਨਾੜੀਆ ਦੇ ਸਮੂਹ ਤੋਂ ਬਣੀ ਹੋਈ ਹੈ। ਉਦਾਹਰਣ ਦੇ ਤੌਰ ‘ਤੇ ਭੋਤਿਕ ਸਰੀਰ ਅੰਦਰ ਫੇਫੜੇ ਤੇ ਸਾਹ ਪ੍ਰਣਾਲੀ ਸੂਖਮ ਸਰੀਰ ‘ਚ ਕਾਰਜ਼ਸ਼ੀਲ ਅਨਾਹਟ ਚੱਕਰ ਦਾ ਪ੍ਰਤੀਬਿੰਬ ਹਨ। ਇਹ ਚੱਕਰ ਸਰੀਰ ਦੀਆਂ ਭੋਤਿਕ ਤੇ ਸੂਖਮ ਪਰਤਾਂ ਵਿੱਚੋਂ ਚੂੜੀਦਾਰ ਚਾਲ ਨਾਲ ਲੰਘਦੇਂ ਹੋਏ ਸਾਢੇ ਤਿੰਨ-ਤਿੰਨ ਵਾਰ ਪਰਸਪਰ ਉਲਟ ਘੜੀਚੱਕਰ ਦੀਆਂ ਦਿਸ਼ਾਵਾਂ ਵਿੱਚ ਘੁੰਮਦੇ ਹਨ। ਜਦੋਂ ਇਕ ਚੱਕਰ ਘੜੀ ਦੀ ਦਿਸ਼ਾ ਵਿੱਚ ਘੁੰਮਦਾ ਹੈ ਤਾਂ ਇਹ ਤਾਜ਼ਾ ਪ੍ਰਾਣ ਅੰਦਰ ਖਿਚਦਾ ਹੈ ਤੇ ਉੱਲਟ ਦਿਸ਼ਾ ਵਿੱਚ ਘੁੰਮਦਿਆ ਭਾਰੇ ਤੇ ਗੈਰ-ਜ਼ਰੂਰੀ ਪ੍ਰਾਣ ਬਾਹਰ ਕੱਢਦਾ ਹੈ।
ਸਾਡੀ ਲੋੜ ਤੋਂ ਵੱਧ ਚਟਕ ਜੀਵਨਸ਼ੈਲੀ ਤੇ ਆਲੇ-ਦੁਆਲੇ ਉਸਾਰਿਆ ਬਨਾਉਟੀ ਵਾਤਾਵਰਨ ਚੱਕਰਾਂ ਦੀ ਸਰਗਰਮੀ ਨੂੰ ਘਟਾਉਂਦਾ ਹੈ ਤੇ ਪ੍ਰਾਣਾਂ ਦੇ ਸੁਭਾਵਕ ਵਟਾਂਦਰੇ ਦੀ ਗਤੀ ‘ਤੇ ਅਸਰ ਪਾੳੇਂਦਾ ਹੈ। ਨਤੀਜੇ ਵੱਜੋਂ ਪ੍ਰਾਣ ਸਰੀਰ ਦੀ ਸੂਖਮ ਪਰਤ ਵਿੱਚ ਘੁੱਟੇ ਜਾਂਦੇ ਹਨ ਤੇ ਭੌਤਿਕ ਸਰੀਰ ਵਿੱਚ ਇਸ ਦੇ ਲੱਛਣ ਸਮੇਂ ਤੋਂ ਪਹਿਲਾਂ ਬੁਢਾਪੇ ਤੇ ਬੀਮਾਰੀ ਦੀ ਸ਼ਕਲ ਵਿੱਚ ਵਿਖਾਈ ਦੇਣ ਲੱਗਦੇ ਹਨ। ਕਿਤਾਬ ‘ਦੀ ਏਜਲੈਸ ਡਾਇਮੈਨਸ਼ਨ’ ਸਨਾਤਨ ਕ੍ਰਿਆ ‘ਚ ਦੱਸੇ ਗਏ ਵਿਸ਼ੇਸ਼ ਅਭਿਆਸਾ ਦਾ ਵਰਨਣ ਕਰਦੀ ਹੈ ਜਿੰਨ੍ਹਾਂ ਰਾਂਹੀ ਵੱਖ-ਵੱਖ ਚੱਕਰ ਬਿੰਦੂਆਂ ਦੀ ਆਦਰਸ਼ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ ਦੇ ਨਾਲ ਜਵਾਨੀ ਦੀ ਅਵਸਥਾ ਤੇ ਇਸ ਨਾਲ ਜੁੜੀ ਸਰੀਰਕ ਚਮਕ ਨੂੰ ਲੰਮੇ ਸਮੇਂ ਤੱਕ ਬਰਕਰਾਰ ਰੱਖਿਆ ਜਾ ਸਕਦਾ ਹੈ। ਉਦਾਹਰਣ ਵਜੋ ਸਾਹ-ਕ੍ਰਿਆ ਨੂੰ ਨਿਯੰਤ੍ਰਿਤ ਕਰਨ ਦੇ ਲਈ ਤੁਸੀਂ ਉਜਈ ਪ੍ਰਾਣਿਯਾਮ ਦਾ ਅਭਿਆਸ ਕਰ ਸਕਦੇ ਹੋ।
The article was published in Nirphak Awaaz

Yogi Ashwini's latest book - Sanatan Kriya The Ageless Dimension- explains the process of ageing in the human body and critically examines this process. The book suggests remedies for arresting the ageing process and maintaining "THAT" youthful look till your last breath. |
ਪੰਜ ਤੱਤਾਂ ਤੋਂ ਬਣਿਆ ਸਾਡਾ ਭੋਤਿਕ ਸਰੀਰ ਇਸਦੀਆਂ ਸੂਖਮ ਪਰਤਾਂ ਦਾ ਸਥੂਲ ਰੂਪ ਹੈ ਜਿਸਨੂੰ ਵੇਖਿਆ, ਛੂਹਿਆ ਜਾ ਸਕਦਾ ਹੈ। ਇਸਦੀ ਨਾਲ ਲੱਗਦੀ ਪਹਿਲੀ ਸੂਖਮ ਪਰਤ ਨੂੰ ਆਮ ਤੌਰ ‘ਤੇ ਪ੍ਰਕਾਸ਼ ਜਾਂ ਅੰਗਰੇਜ਼ੀ ਵਿੱਚ ‘ਔਰਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਪਰਤ ਅਨੇਕ ਊਰਜਾਫ਼ਪ੍ਰਾਣ ਕੇਂਦਰਾਂ ਜਿਹਨਾਂ ਨੂੰ ਚੱਕਰ ਕਿਹਾ ਜਾਂਦਾ ਹੈ, ਤੇ ਨਾੜੀਆ ਦੇ ਸਮੂਹ ਤੋਂ ਬਣੀ ਹੋਈ ਹੈ। ਉਦਾਹਰਣ ਦੇ ਤੌਰ ‘ਤੇ ਭੋਤਿਕ ਸਰੀਰ ਅੰਦਰ ਫੇਫੜੇ ਤੇ ਸਾਹ ਪ੍ਰਣਾਲੀ ਸੂਖਮ ਸਰੀਰ ‘ਚ ਕਾਰਜ਼ਸ਼ੀਲ ਅਨਾਹਟ ਚੱਕਰ ਦਾ ਪ੍ਰਤੀਬਿੰਬ ਹਨ। ਇਹ ਚੱਕਰ ਸਰੀਰ ਦੀਆਂ ਭੋਤਿਕ ਤੇ ਸੂਖਮ ਪਰਤਾਂ ਵਿੱਚੋਂ ਚੂੜੀਦਾਰ ਚਾਲ ਨਾਲ ਲੰਘਦੇਂ ਹੋਏ ਸਾਢੇ ਤਿੰਨ-ਤਿੰਨ ਵਾਰ ਪਰਸਪਰ ਉਲਟ ਘੜੀਚੱਕਰ ਦੀਆਂ ਦਿਸ਼ਾਵਾਂ ਵਿੱਚ ਘੁੰਮਦੇ ਹਨ। ਜਦੋਂ ਇਕ ਚੱਕਰ ਘੜੀ ਦੀ ਦਿਸ਼ਾ ਵਿੱਚ ਘੁੰਮਦਾ ਹੈ ਤਾਂ ਇਹ ਤਾਜ਼ਾ ਪ੍ਰਾਣ ਅੰਦਰ ਖਿਚਦਾ ਹੈ ਤੇ ਉੱਲਟ ਦਿਸ਼ਾ ਵਿੱਚ ਘੁੰਮਦਿਆ ਭਾਰੇ ਤੇ ਗੈਰ-ਜ਼ਰੂਰੀ ਪ੍ਰਾਣ ਬਾਹਰ ਕੱਢਦਾ ਹੈ।
ਸਾਡੀ ਲੋੜ ਤੋਂ ਵੱਧ ਚਟਕ ਜੀਵਨਸ਼ੈਲੀ ਤੇ ਆਲੇ-ਦੁਆਲੇ ਉਸਾਰਿਆ ਬਨਾਉਟੀ ਵਾਤਾਵਰਨ ਚੱਕਰਾਂ ਦੀ ਸਰਗਰਮੀ ਨੂੰ ਘਟਾਉਂਦਾ ਹੈ ਤੇ ਪ੍ਰਾਣਾਂ ਦੇ ਸੁਭਾਵਕ ਵਟਾਂਦਰੇ ਦੀ ਗਤੀ ‘ਤੇ ਅਸਰ ਪਾੳੇਂਦਾ ਹੈ। ਨਤੀਜੇ ਵੱਜੋਂ ਪ੍ਰਾਣ ਸਰੀਰ ਦੀ ਸੂਖਮ ਪਰਤ ਵਿੱਚ ਘੁੱਟੇ ਜਾਂਦੇ ਹਨ ਤੇ ਭੌਤਿਕ ਸਰੀਰ ਵਿੱਚ ਇਸ ਦੇ ਲੱਛਣ ਸਮੇਂ ਤੋਂ ਪਹਿਲਾਂ ਬੁਢਾਪੇ ਤੇ ਬੀਮਾਰੀ ਦੀ ਸ਼ਕਲ ਵਿੱਚ ਵਿਖਾਈ ਦੇਣ ਲੱਗਦੇ ਹਨ। ਕਿਤਾਬ ‘ਦੀ ਏਜਲੈਸ ਡਾਇਮੈਨਸ਼ਨ’ ਸਨਾਤਨ ਕ੍ਰਿਆ ‘ਚ ਦੱਸੇ ਗਏ ਵਿਸ਼ੇਸ਼ ਅਭਿਆਸਾ ਦਾ ਵਰਨਣ ਕਰਦੀ ਹੈ ਜਿੰਨ੍ਹਾਂ ਰਾਂਹੀ ਵੱਖ-ਵੱਖ ਚੱਕਰ ਬਿੰਦੂਆਂ ਦੀ ਆਦਰਸ਼ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ ਦੇ ਨਾਲ ਜਵਾਨੀ ਦੀ ਅਵਸਥਾ ਤੇ ਇਸ ਨਾਲ ਜੁੜੀ ਸਰੀਰਕ ਚਮਕ ਨੂੰ ਲੰਮੇ ਸਮੇਂ ਤੱਕ ਬਰਕਰਾਰ ਰੱਖਿਆ ਜਾ ਸਕਦਾ ਹੈ। ਉਦਾਹਰਣ ਵਜੋ ਸਾਹ-ਕ੍ਰਿਆ ਨੂੰ ਨਿਯੰਤ੍ਰਿਤ ਕਰਨ ਦੇ ਲਈ ਤੁਸੀਂ ਉਜਈ ਪ੍ਰਾਣਿਯਾਮ ਦਾ ਅਭਿਆਸ ਕਰ ਸਕਦੇ ਹੋ।
The article was published in Nirphak Awaaz
Comments
Post a Comment