ਜੇ ਤੁਸੀਂ ਕਦੇ ਬਚਪਨ ਤੋਂ ਬਾਲਗ ਅਵਸਥਾ ਤੱਕ ਦੇ ਸਫਰ ਨੂੰ ਗਹੁ ਨਾਲ ਵਾਚਿਆ ਹੋਵੇ ਤਾਂ ਜ਼ਿਆਦਾਤਰ ਮਾਮਲਿਆ ਵਿੱਚ ਚਮੜੀ ਦੀ ਬਨਾਵਟ ਅਤੇ ਰੰਗ-ਰੂਪ ਵਿੱਚ ਲਗਾਤਾਰ ਨਿਘਾਰ ਲਾਜ਼ਮੀ ਤੁਹਾਡੇ ਧਿਆਨ ਵਿੱਚ ਆਇਆ ਹੋਵੇਗਾ। ਇੱਕ ਛੋਟੇ ਬਾਲ ਦੀ ਚਮੜੀ ਤੇ ਰੰਗ-ਰੂਪ ਗੁਲਾਬੀ ਭਾਹ ਮਾਰਦਾ ਮਿਲਿਆ ਹੋਵੇਗਾ ਜਦਕਿ ਜ਼ਿਆਦਾਤਰ ਬਾਲਗ ਭਰ ਜਵਾਨੀ ਵਿੱਚ ਹੀ ਰੋਗਪੂਰਨ ਚਮੜੀ ਤੇ ਭੱਦੇ ਰੰਗ-ਰੂਪ ਵਾਲੇ ਮਿਲੇ ਹੋਣਗੇ। ਇਸ ਦਾ ਕਾਰਨ ਇਹ ਹੈ ਕਿ ਸਰੀਰ ਵਿਕਸਿਤ ਹੋਣ ਦੀ ਪ੍ਰਕ੍ਰਿਆ ਦੌਰਾਨ ਬਾਹਰੀ ਵਾਤਾਵਰਣ ਦੇ ਅਨੇਕ ਪ੍ਰਕਾਰ ਦੇ ਬਣਾਵਟੀ ਅਸਰ ਕਬੂਲਦਾ ਹੈ, ਜਿਨ੍ਹਾਂ ਤੋ ਉਹ ਗਰਭ ਅਵਸਥਾ ਦੌਰਾਨ ਸੁਰੱਖਿਅਤ ਸੀ। ਉਦਾਹਰਣ ਵਜੋਂ ਸਾਹ ਲੈਣ ਦੀ ਸਧਾਰਨ ਕ੍ਰਿਆ ਹੀ ਲੈ ਲਵੋ। ਜੇ ਤੁਸੀਂ ਇੱਕ ਛੋਟੇ ਬਾਲ ਨੂੰ ਸਾਹ ਲੈਦਿਆਂ ਵੇਖੋ ਤਾਂ ਤੁਸੀਂ ਸਾਫ ਤੌਰ ‘ਤੇ ਉਸਦੇ ਪੇਟ ਨੂੰ ਉਪਰ-ਥੱਲੇ ਜਾਂਦਿਆਂ ਵੇਖੋਗੇ। ਸਾਹ ਅੰਦਰ ਖਿੱਚਣ ਵੇਲੇ ਪੇਟ ਫੁੱਲਦਾ ਹੈ ਤੇ ਬਾਹਰ ਛੱਡਣ ਵੇਲੇ ਸੁੰਗੜਦਾ ਹੈ। ਜੇ ਤੁਸੀਂ ਖੁੱਦ ਦੇ ਸਾਹ ਲੈਣ ਦੇ ਤਰੀਕੇ ਤੇ ਗੌਰ ਕਰੋ ਤਾਂ ਜ਼ਿਆਦਾਤਰ ਉਮੀਦ ਹੈ ਕਿ ਇਹ ਇੱਕ ਛੋਟੇ ਬਾਲ ਦੇ ਤਰੀਕੇ ਨਾਲੇ ਉਲਟ ਹੋਵੇਗਾ। ਜੇਕਟ ਪੇਟ ਦੀ ਕੋਈ ਹਰਕਤ ਹੋਵੇ ਵੀ ਤਾਂ ਉਹ ਨਾਮਾਤਰ ਹੀ ਹੋਵੇਗੀ। ਪੇਟ ਰਾਂਹੀ ਸਾਹ ਲੈਣ ਨਾਲ ਅੰਦਰਲੀ ਝਿੱਲੀ ਜਾਂ ਡਾਇਅਫ੍ਰਮ ਦੇ ਉੱਪਰ-ਥੱਲੇ ਹੋਣ ਦੀ ਹਰਕਤ ਵਿੱਚ ਤੇਜ਼ੀ ਆਉਂਦੀ ਹੈ। ਨਾਲ ਹੀ ਫੇਫੜਿਆ ਵਿੱਚ ਵਾਤਾਵਰਨ ‘ਚੋ ਤਾਜ਼ਾ ਵਾਯੂ ਅੰਦਰ ਖਿੱਚਣ ਤੇ ਖਰਚ ਹੋ ਚੁ...
Journey of the spirit 'Sanatan Kriya'