ਆਧੁਨਿਕ ਵਿਗਿਆਨ ਮੁਤਾਬਕ ਚੇਤਨ, ਅਚੇਤ ਤੇ ਅਵਚੇਤਨ ਮਨ ਦੀਆਂ ਤਿੰਨ ਅਵਸਥਾਵਾਂ ਹਨ। ਪਰ ਇਨਾਂ ਤੋਂ ਉਤਾਂਹ ਇਕ ਚੌਥੀ ਪਰਮ-ਚੇਤਨ ਅਵਸਥਾ ‘ਤੁਰਇਆ’ ਵੀ ਹੈ ਜਿਸ ਨੂੰ ਆਧੁਨਿਕ ਵਿਗਿਆਨ ਮਾਨਤਾ ਨਹੀਂ ਦਿੰਦਾ। ਚਿੰਤਨ (ਮੈਡੀਟੇਸ਼ਨ) ਦੀ ਅਵਸਥਾ ਵਿਚ ਚੇਤਨ ਮਨ ਸਰਗਰਮ ਰਹਿੰਦਾ ਹੈ।ਇਸ ਵਿਚ ‘ਪਰੱਤਿਆਏ'(ਕੇਂਦਰੀ ਨਿਸ਼ਾਨਾ) ਨਹੀਂ ਹੁੰਦਾ।ਤੁਸੀਂ ਕਿਸੇ ਵੀ ਅਕਾਰਮਈ ਭੌਤਿਕ ਚੀਜ਼ ‘ਤੇ ਸੁਰਤ ਕੇਂਦਰਤ ਕਰ ਰਹੇ ਹੁੰਦੇ ਹੋ ਤੇ ਇਸਦੇ ਰਾਹੀਂ ਹੀ ਤੁਸੀਂ ਨਿਰੰਕਾਰ ਤੱਕ ਪਹੁੰਚਣ ਦਾ ਯਤਨ ਕਰਦੇ ਹੋ।ਪਰ ਤੁਸੀਂ ਅਸਫਲ ਰਹਿੰਦੇ ਹੋ ਕਿਉਂਕਿ ਜਦੋ ਤੁਸੀਂ ਕਿਸੇ ਸਰੂਪ ‘ਤੇ ਸੁਰਤ ਕੇਂਦਰਤ ਕਰਦੇ ਹੋ ਤਾਂ ਤੁਹਾਡੀਆਂ ਪੰਜ ਇੰਦਰੀਆਂ ਸਰਗਰਮ ਰਹਿੰਦੀਆਂ ਹਨ। ਇਸ ਹਾਲਤ ਵਿਚ ਦਿਮਾਗ ਅੰਦਰਲੇ Yogi Ashwini, guiding light of Dhyan Foundation ਨਿਊਰੌਨ ਬਿੰਬ ਸਿਰਜਦੇ ਨੇ ਤੇ ਨਤੀਜਨ ਪੰਜ ਇੰਦਰੀਆਂ ਸਥਿਰ ਨਹੀਂ ਰਹਿੰਦੀਆਂ। ਦਰਅਸਲ ਇਸ ਅਵਸਥਾ ਵਿਚ ਤੁਹਾਡਾ ਚਿੰਤਨ ਕਿਸੇ ਸਥੂਲ ਸਰੂਪ ‘ਤੇ ਹੀ ਕੇਂਦਰਤ ਹੁੰਦਾ ਹੈ ਜਾਂ ਜਿਸ ਨੂੰ ਮੈਂ ਅਸਲੀਅਤ ਤੋਂ ਪਰਾਂ ਹੀ ਕਹਾਂਗਾ।ਇਹ ਦਿਨੇ ਸੁਪਨੇ ਲੈਣ ਵਾਲੀ ਅਵਸਥਾ ਹੈ। ਤੁਸੀਂ ਅਰਧਚੇਤਨਤਾ ਦੀ ਸਰਗਰਮ ਅਵਸਥਾ ਵਿਚ ਚਲੇ ਜਾਂਦੇ ਹੋ।ਤੁਹਾਨੂੰ ਪਰਿਕਲਪਨਾ ਦੇ ਦਰਸ਼ਨ ਹੂੰਦੇ ਹਨ।ਜੀਵਨ ਵਿਚ ਖੁਲ੍ਹੀਆਂ ਅੱਖਾਂ ਨਾਲ ਤੁਸੀਂ ਜੋ ਕੁੱਝ ਵੀ ਵੇਖਿਆ ਹੋਵੇ, ਅ ਕਿਤ ਹੋ ਕੇ ਕੁੱਝ ਸਮੇਂ ਬਾਅਦ ਕਲਪਨਾ ਵਿਚ ਰਲ-ਮਿਲ ਕੇ ਤੁਹਾਨੂੰ ਦਿਸਣ ਲੱਗ ਜਾਂ...
Journey of the spirit 'Sanatan Kriya'